Punjabi

ਪੰਜਾਬੀ ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਵਿਚੋਂ ਇੱਕ ਹੈ। ਇਸ ਦਾ ਸੋਮਾ ਅਤੇ ਵਿਕਾਸ ਵੀ ਇਸ ਸਮੂਹ ਦੀਆਂ ਹੋਰਨਾਂ ਭਾਸ਼ਾਵਾਂ ਵਾਂਗ ਪ੍ਰਾਚੀਨ ਆਰੀਆ ਦੀ ਭਾਸ਼ਾ ਵਿੱਚੋਂ ਹੈ। ਪੰਜਾਬੀ ਭਾਸ਼ਾ ਸੰਸਾਰ ਦੇ ਲਗਭਗ 140 ਮਿਲੀਅਨ ਲੋਕਾਂ ਦੁਆਰਾ ਬੋਲੀ ਜਾਂਦੀ ਹੈ,ਇੰਝ ਇਹ ਦੁਨੀਆ ‘ਚ ਬੋਲੀਆਂ ਜਾਂਦੀਆ ਚੋਟੀ ਦੀਆਂ ਦਸ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਭਾਸ਼ਾ ਕੋਲ ਮੱਧਕਾਲੀ ਪੰਜਾਬੀ ਕਾਵਿ ਦੀ ਇੱਕ ਅਜਿਹੀ ਅਮੀਰ ਪਰੰਪਰਾ ਮੌਜੂਦ ਹੈ ਜਿਸ ਨੇ ਵਿਸ਼ਵ ਭਰ ਦੇ ਅਧਿਆਤਮਿਕ-ਦਾਰਸ਼ਨਿਕ ਸਾਹਿਤ ਵਿੱਚ ਆਪਣਾ ਵਿਸ਼ੇਸ਼ ਨਾਂ ਕਮਾਇਆ ਹੈ। ਪੰਜਾਬੀ ਭਾਸ਼ਾ ਵਿੱਚ ਉੱਚ ਕੋਟੀ ਦਾ ਅਜਿਹਾ ਸਾਹਿਤ ਮਿਲਦਾ ਹੈ ਜੋ ਵਿਸ਼ਵ ਭਰ ਦੇ ਕਲਾਸਕੀ ਸਾਹਿਤ ਵਿੱਚ ਆਪਣੀ ਵਿਲੱਖਣਤਾ ਕਾਰਨ ਵਿਸ਼ੇਸ਼ ਪਛਾਣ ਰੱਖਦਾ ਹੈ।

“ਪੰਜਾਬ” ਫ਼ਾਰਸੀ ਭਾਸ਼ਾ ਦੇ ਸ਼ਬਦ ਪੰਜ+ਆਬ ਦਾ ਸੁਮੇਲ ਹੈ ਜਿਸ ਤੋੰ ਭਾਵ ਹੈ “ਪੰਜ ਪਾਣੀਆਂ ਦੀ ਧਰਤੀ”। ਪੰਜਾਬੀ, ਪੰਜਾਬ ਦੇ ਵਸਨੀਕਾਂ ਦੀ ਮਾਂ ਬੋਲੀ ਹੈ। ਪੰਜਾਬੀ ਭਾਰਤ ਦੀਆਂ 22 ਖੇਤਰੀ ਭਾਸ਼ਾਵਾਂ ਵਿੱਚੋਂ ਇੱਕ ਹੈ ਜੋ ਭਾਰਤੀ ਸੰਵਿਧਾਨ ਦੇ ਅੱਠ ਅਨੁਸੂਚੀ ਵਿੱਚ ਅਧਿਸੂਚਿਤ ਹੈ। ਇਹ ਪੰਜਾਬ ਵਿੱਚ ਇੱਕ ਸਰਕਾਰੀ ਭਾਸ਼ਾ ਹੈ।  ਇਹ ਭਾਰਤ ਦੇ ਕਈ ਰਾਜਾਂ ਤੋਂ ਇਲਾਵਾ ਪਾਕਿਸਤਾਨ ਦੇ ਕਈ ਵੱਡੇ ਹਿੱਸਿਆਂ ਵਿੱਚ ਵੀ ਬੋਲੀ ਜਾਂਦੀ ਹੈ। ਇਹ ਕੈਨੇਡਾ ਦੇ ਓਨਟਾਰੀਓ ਅਤੇ ਵੈਨਕੂਵਰ ਬੀ.ਸੀ. ਵਿੱਚ ਵੀ ਦੂਜੀ ਭਾਸ਼ਾ ਹੈ। ਕੈਨੇਡਾ ਵਿੱਚ ਸਰੀ ਦੀਆਂ ਕੁਝ ਕਲੋਨੀਆਂ ਅਤੇ ਇੰਗਲੈਂਡ ਦੇ ਸਾਊਥ ਹਾਲ ਵਿੱਚ ਪੰਜਾਬੀ ਭਾਸ਼ਾ ਦਾ ਬੋਲਬਾਲਾ ਹੈ ।

ਮਾਂ ਬੋਲੀ ਕਿਸੇ ਵੀ ਖਿੱਤੇ ਵਿਚ ਵੱਸਦੇ ਲੋਕਾਂ ਦੀ ਪਛਾਣ ਦਾ ਮਹੱਤਵਪੂਰਨ ਚਿੰਨ੍ਹ ਹੁੰਦੀ ਹੈ।  ਇਹ ਕੇਵਲ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਹੀ ਨਹੀਂ ਹੁੁੰਦੀ ਸਗੋਂ ਜ਼ਿੰਦਗੀ ਨਾਲ ਜੁੜੇ ਵਿਭਿੰਨ ਸਰੋਕਾਰਾਂ ਅਤੇ ਜੀਵਨ ਜਾਚ ਦਾ ਜੀਵੰਤ ਪ੍ਰਗਟਾਵਾ ਹੁੰਦੀ ਹੈ। ਮਨ ਦੇ ਭਾਵਾਂ ਨੂੰ ਜਿਸ ਸ਼ਿੱਦਤ ਨਾਲ ਮਾਂ-ਬੋਲੀ ਦੁਆਰਾ ਪ੍ਰਗਟਾਇਆ ਜਾ ਸਕਦਾ ਹੈ,ਉਹ ਕਿਸੇ ਹੋਰ ਭਾਸ਼ਾ ਰਾਹੀਂ ਪ੍ਰਗਟ ਕਰਨਾ ਸੰਭਵ ਨਹੀਂ।

ਪੰਜਾਬੀ ਭਾਸ਼ਾ ਦੀ ਲਿਪੀ/ਲਿੱਪੀ  “ਗੁਰਮੁਖੀ” ਹੈ ਜਿਸ ਦਾ ਸ਼ਾਬਦਿਕ ਅਰਥ ਹੈ “ਗੁਰੂਆਂ ਦੇ ਮੁੱਖੋਂ ਨਿਕਲੀ ਹੋਈ”।

ਡੀ.ਏ.ਵੀ ਕਾਲਜ ਜਲੰਧਰ ਦਾ ਪੰਜਾਬੀ ਵਿਭਾਗ, ਪੰਜਾਬੀ ਭਾਸ਼ਾ ਲਈ ਨਿਰੰਤਰ ਸਰਗਰਮ ਰਿਹਾ ਹੈ ਅਤੇ ਪੰਜਾਬੀ ਅਕਾਦਮਿਕ ਖੇਤਰ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦਾ ਮਾਣਮੱਤਾ ਇਤਿਹਾਸ ਹੈ।ਅਜੋਕੇ ਸਮੇਂ ਵਿੱਚ ਵੀ ਇਹ ਵਿਭਾਗ ਪੰਜਾਬੀ ਭਾਸ਼ਾ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਡੀ.ਏ.ਵੀ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਦੀ ਸਥਾਪਨਾ 1936 ਵਿੱਚ ਪ੍ਰਿੰਸੀਪਲ ਪੰਡਿਤ ਮੇਹਰ ਚੰਦ ਜੀ ਦੀ ਅਗਵਾਈ ਅਤੇ  ਪ੍ਰੋ.ਕੇ.ਸੀ.ਜੋਸ਼ੀ ਦੀ ਰਹਿਨੁਮਾਈ ਹੇਠ ਹੋਈ। ਪ੍ਰੋ.ਕੇ.ਸੀ.ਜੋਸ਼ੀ ਇਸ ਦੇ ਪਹਿਲੇ ਮੁਖੀ ਬਣੇ,ਜੋ 1936 ਤੋਂ 1973 ਤੱਕ ਲੰਮਾ ਅਰਸਾ ਵਿਭਾਗ ਦੀ ਰਹਿਨੁਮਾਈ ਕਰਦੇ ਰਹੇ।ਇਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਡੀ.ਏ.ਵੀ.ਕਾਲਜ ਦਾ ਪੰਜਾਬੀ ਵਿਭਾਗ 1966 ਵਿੱਚ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਬਣਿਆ। ਪ੍ਰੋ.ਕੇ.ਸੀ. ਜੋਸ਼ੀ ਤੋਂ ਬਾਅਦ ਕ੍ਰਮਵਾਰ ਡਾ. ਟੀ. ਆਰ. ਸ਼ੰਗਾਰੀ (1976-1996), ਡਾ.ਵੀ.ਬੀ. ਅਗਨੀਹੋਤਰੀ (1996-2003), ਡਾ. ਕੇ.ਐੱਸ. ਥਿੰਦ (2004-2007), ਡਾ. ਜੀ.ਸੀ. ਕੌਲ(2007-2010), ਡਾ.ਆਰ. ਬੀ. ਸਿੰਘ (2010-2017), ਪ੍ਰੋ. ਲਖਬੀਰ ਸਿੰਘ (2017-2021) ਵਿਭਾਗ ਦੇ ਮੁਖੀ ਰਹੇ ਹਨ । ਮੌਜੂਦਾ ਸਮੇਂ ਡਾ. ਅਸ਼ੋਕ ਕੁਮਾਰ ਖੁਰਾਣਾ ਦੀ ਅਗਵਾਈ ਹੇਠ ਵਿਭਾਗ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸਮਰਪਿਤ ਭਾਵ ਨਾਲ ਕਾਰਜ ਕਰ ਰਿਹਾ ਹੈ ।

Punjabi is one of the modern Indo-Aryan languages. Like other languages in this group, its origin and development is also from the language of the ancient Aryans. Punjabi language is spoken by about 140 million people of the world, and in this respect it is one of the ten top-ranking languages in the world. This language has a rich tradition of medieval Punjabi poetry which has earned a special name for itself in spiritual and philosophical literature of the world. We have in Punjabi such exalted literature which, because of its distinguishing features, has a special distinction in world classical literature.

The word ‘Punjabi’ comes from a combination of Persian words ‘panj’ + ‘aab’ which means ‘the land of five waters (i.e. rivers)’. Punjabi is the mother-tongue of the people of Punjab. It is one of the 22 regional languages notified in Schedule 8 of the Constitution of India. It is an official language of Punjab government. It is spoken in many states of India as also over large areas of Pakistan. It is also a second language in Ontario and Vancouver B.C. in Canada. It holds a predominant position in some colonies of Surrey in Canada and Southall in England.

Mother tongue is a very significant sign of recognition of people living in a particular geographical region. It is not just a medium of expression for thoughts, but a display of different concerns and ways of living relating to real life. Feelings and emotions can be expressed with acute intensity through one’s mother tongue, which is not possible with the help of any other language.

The script of Punjabi language is ‘Gurmukhi’ which literally means ‘that which came out of the Guru’s mouths’.

The Department of Punjabi in DAV College Jalandhar has always been actively engaged in the service of Punjabi language, and it has a proud historical tradition in Punjabi academic circles. At present also, the department is making a significant contribution to the cause of Punjabi language.

During the administration of Principal Pandit Mehar Chand Ji, the Punjabi Department of DAV College Jalandhar was set up in 1936 under the able guidance of Prof. K. C Joshi. Prof. K. C Joshi became the first head of this department and remained in office for a long period from 1936 to 1973. It was in his tenure that the Department of Punjabi became the Post-graduate Department of Punjabi in 1966. In succession to Prof. K. C Joshi Dr. T. R. Shangari became the head of the Department (1976-1996), Dr. V. B Agnihotri (1996-2003), Dr. K. S. Thind (2004-2007), Dr. G. C. Kaul (2007-2010), Dr. R. B. Singh (2010-2017), Prof. Lakhbir Singh (2017-2021). At present the department is working under the headship of Dr. Ashok Kumar Khurana with a spirit of dedication to the cause of Punjab, Punjabi and Punjabiat.

Department of Punjabi

Faculty

 • Dr. Ashok Kumar Khurana,  M.A., M.Phil., Ph.D. (Head)
 • Sh. Sukhdev Singh,  M.A., M.Phil.
 • Sh. Balwinder Singh,  M.A., M.Phil.
 • Dr. Davinder Kumar Paul,  M.A., M.Phil., Ph.D.
 • Dr. Rajan Sharma,  M.A. Ph.D.
 • Dr. Kawaljit Singh, M.A., M.Phil., Ph.D.
 • Dr. Kirandeep Kaur, M.A., M.Phil., Ph.D.
 • Sh. Manjit Singh, M.A., M.Phil.
 • Dr. Sahib Singh, M.A., M. Phil., Ph.D.
 • Dr. Raj Kirpal Singh,  M.A., M. Phil., Ph.D. (C) (On leave)
 • Dr. Gurjeet Kaur,  M.A., M.Phil., Ph.D. (C)

Courses

M.A.

Punjabi

B.A.

(Punjabi as Elective Subject)

Others

Functional Punjabi (as professional subject) / Basic Punjabi for Non-Punjabi students.

ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤ ਸਭਾ ਮੰਚ ਵੱਲੋਂ ਕਰਵਾਈਆਂ ਗਈਆਂ ਸੈਸ਼ਨ 2022-23 ਦੀਆਂ ਗਤੀਵਿਧੀਆਂ:

ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਸੁਸਾਇਟੀ ਘੁਮਾਣ, ਗੁਰਦਾਸਪੁਰ ਵਲੋਂ...
Read More
ਡੀ. ਏ. ਵੀ. ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਵਿੱਚ ਸਥਾਪਿਤ ਪੰਜਾਬੀ ਸਾਹਿਤ ਸਭਾ ਮੰਚ ਵੱਲੋਂ...
Read More
𝘈 𝘵𝘸𝘰-𝘥𝘢𝘺 𝘕𝘢𝘵𝘪𝘰𝘯𝘢𝘭 𝘠𝘰𝘶𝘵𝘩 𝘋𝘢𝘺 𝘸𝘢𝘴 𝘰𝘳𝘨𝘢𝘯𝘪𝘻𝘦𝘥 𝘣𝘺 𝘋𝘪𝘳𝘦𝘤𝘵𝘰𝘳𝘢𝘵𝘦 𝘰𝘧 𝘠𝘰𝘶𝘵𝘩 𝘚𝘦𝘳𝘷𝘪𝘤𝘦𝘴 𝘗𝘶𝘯𝘫𝘢𝘣 𝘢𝘵 𝘋𝘈𝘝...
Read More
ਡੀ ਏ ਵੀ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤ ਸਭਾ ਮੰਚ...
Read More
ਡੀ. ਏ. ਵੀ. ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤ ਸਭਾ ਮੰਚ...
Read More
ਡੀ. ਏ. ਵੀ. ਕਾਲਜ, ਜਲੰਧਰ ਵਿਚ ਪੋਸਟ ਗੈ੍ਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ...
Read More