ਪੰਜਾਬੀ ਵਿਭਾਗ : ਜਾਣ ਪਛਾਣ
ਡੀ.ਏ.ਵੀ. ਕਾਲਜ, ਜਲੰਧਰ ਦਾ ਪੰਜਾਬੀ ਵਿਭਾਗ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਲਗਾਤਾਰ ਸਰਗਰਮ ਰਿਹਾ ਹੈ। ਅਕਾਦਮਿਕ ਖੇਤਰ ਵਿੱਚ ਇਸ ਵਿਭਾਗ ਦਾ ਇਤਿਹਾਸ ਮਾਣਮੱਤਾ ਹੈ। ਅਜੋਕੇ ਸਮੇਂ ਵਿੱਚ ਵੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਪੰਜਾਬੀ ਭਾਸ਼ਾ ਤੇ ਸਾਹਿਤ ਲਈ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
ਡੀ.ਏ.ਵੀ. ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੀ ਸਥਾਪਨਾ 1936 ਈ. ਵਿੱਚ ਪ੍ਰਿੰਸੀਪਲ ਪੰਡਿਤ ਮੇਹਰ ਚੰਦ ਜੀ ਦੀ ਅਗਵਾਈ ਅਤੇ ਸ੍ਰੀ ਕੇ.ਸੀ. ਜੋਸ਼ੀ ਦੀ ਰਹਿਨੁਮਾਈ ਹੇਠ ਹੋਈ। ਇਨ੍ਹਾਂ ਦੀ ਰਹਿਨੁਮਾਈ ਹੇਠ 1966 ਈ. ਵਿੱਚ ਹੀ ਪੰਜਾਬੀ ਵਿਭਾਗ “ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ” ਬਣਿਆ। ਸ੍ਰੀ ਕੇ.ਸੀ. ਜੋਸ਼ੀ ਇਸ ਦੇ ਪਹਿਲੇ ਮੁਖੀ ਬਣੇ। ਉਪਰੰਤ ਡਾ. ਟੀ.ਆਰ. ਸ਼ਿੰਗਾਰੀ, ਡਾ. ਵੀ.ਬੀ. ਅਗਨੀਹੋਤਰੀ, ਡਾ. ਕੇ.ਐੱਸ. ਥਿੰਦ, ਡਾ. ਜੀ.ਸੀ. ਕੌਲ, ਡਾ. ਆਰ.ਬੀ. ਸਿੰਘ, ਪ੍ਰੋ. ਲਖਬੀਰ ਸਿੰਘ, ਡਾ. ਏ.ਕੇ. ਖੁਰਾਣਾ ਵੱਖ-ਵੱਖ ਸਮਿਆਂ ਵਿੱਚ ਵਿਭਾਗ ਦੇ ਮੁਖੀ ਰਹੇ। ਮੌਜੂਦਾ ਸਮੇਂ ਸ੍ਰੀ ਸੁਖਦੇਵ ਸਿੰਘ ਰੰਧਾਵਾ (ਐਸੋਸੀਏਟ ਪ੍ਰੋਫ਼ੈਸਰ) ਦੀ ਅਗਵਾਈ ਹੇਠ ਵਿਭਾਗ ਪੰਜਾਬੀ ਅਤੇ ਪੰਜਾਬੀਅਤ ਲਈ ਸਮਰਪਿਤ ਭਾਵ ਨਾਲ ਕਾਰਜ ਕਰ ਰਿਹਾ ਹੈ।
ਇਸ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਨਿਮਨਲਿਖਤ ਪ੍ਰਾਧਿਆਪਕ ਪੀਐੱਚ. ਡੀ. ਅਤੇ ਐੱਮ.ਫਿੱਲ. ਦੀਆਂ ਉਚੇਰੀਆਂ ਡਿਗਰੀਆਂ ਨਾਲ ਸਨਮਾਨਿਤ ਹਨ:
1) ਸ੍ਰੀ ਸੁਖਦੇਵ ਸਿੰਘ ਰੰਧਾਵਾ (ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਵਿਭਾਗ)
2) ਡਾ. ਰਾਜਨ ਸ਼ਰਮਾ (ਐਸੋਸੀਏਟ ਪ੍ਰੋਫ਼ੈਸਰ ਤੇ ਉਪ ਮੁਖੀ, ਪੰਜਾਬੀ ਵਿਭਾਗ)
3) ਡਾ. ਕਵਲਜੀਤ ਸਿੰਘ (ਅਸਿਸਟੈਂਟ ਪ੍ਰੋਫ਼ੈਸਰ)
ਜ਼ਿਕਰਯੋਗ ਹੈ ਕਿ ਆਪ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਤਿੰਨ ਸੇਵਾ-ਮੁਕਤ ਪ੍ਰਾਧਿਆਪਕ (ਡਾ. ਕੇ.ਐੱਸ. ਥਿੰਦ, ਡਾ. ਟੀ.ਡੀ. ਜੋਸ਼ੀ ਅਤੇ ਡਾ. ਆਰ.ਬੀ. ਸਿੰਘ) ਵੀ UGC Sponsored Minor/Major Project ’ਤੇ ਕੰਮ ਕਰ ਚੁੱਕੇ ਹਨ। ਪੰਜਾਬੀ ਵਿਭਾਗ ਦੇ ਪ੍ਰਾਧਿਆਪਕਾਂ ਦੇ ਇਹ ਖੋਜ-ਪ੍ਰੋਜੈਕਟ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਗੁਣਾਤਮਿਕ ਅਤੇ ਗਿਣਾਤਮਿਕ ਪੱਖੋਂ ਮਾਣਯੋਗ ਪ੍ਰਾਪਤੀ ਹਨ।
4) ਡਾ. ਕਿਰਨਦੀਪ ਕੌਰ (ਅਸਿਸਟੈਂਟ ਪ੍ਰੋਫ਼ੈਸਰ)
ੳ. ਰਵਿੰਦਰ ਰਵੀ ਦਾ ਸਾਹਿਤ ਸੰਸਾਰ: ਸੰਵੇਦਨਾ ਤੇ ਸੁਹਜ ਸੰਚਾਰ
ਅ. ਮੀਡੀਆ ਅਤੇ ਸਮਕਾਲੀ ਸਮਾਜ (ਸੰਪਾ.)
5) ਸ੍ਰੀ ਮਨਜੀਤ ਸਿੰਘ (ਅਸਿਸਟੈਂਟ ਪ੍ਰੋਫ਼ੈਸਰ)
6) ਡਾ. ਸਾਹਿਬ ਸਿੰਘ (ਅਸਿਸਟੈਂਟ ਪ੍ਰੋਫ਼ੈਸਰ)
ੳ. ਡਰਾਈਵਰਾਂ ਦੀ ਲੋਕਧਾਰਾ: ਸਮਾਜ ਸਭਿਆਚਾਰ ਸੰਦਰਭ
ਅ. ਵਾਹਨ ਟੋਟਕਿਆਂ ਦੀ ਲੋਕਧਾਰਾ: ਪਾਠ ਤੇ ਵਿਸ਼ਲੇਸ਼ਣ
ੲ. ਡਾ. ਦਰਿਆ ਲੋਕਧਾਰਾ ਤੇ ਸਾਹਿਤ ਚਿੰਤਨ (ਸੰਪਾ.)
7) ਡਾ. ਰਾਜ ਕਿਰਪਾਲ ਸਿੰਘ (ਅਸਿਸਟੈਂਟ ਪ੍ਰੋਫ਼ੈਸਰ)
ੳ. ਪ੍ਰਵਚਨ ਵਿਸ਼ਲੇਸ਼ਣ: ਬਾਰਤ ਤੋਂ ਕ੍ਰਿਸਤੀਵਾ ਤੱਕ
ਅ. ਪੰਜਾਬੀ ਸੂਫ਼ੀ ਕਾਵਿ ਪਰੰਪਰਾ ਅਤੇ ਸ਼ਾਹ ਹੁਸੈਨ: ਪ੍ਰਵਚਨ ਵਿਸ਼ਲੇਸ਼ਣ
ੲ. ਇਸ਼ਕ ਦਾ ਪ੍ਰਵਚਨ: ਹੀਰ ਵਾਰਿਸ
8) ਡਾ. ਗੁਰਜੀਤ ਕੌਰ (ਅਸਿਸਟੈਂਟ ਪ੍ਰੋਫ਼ੈਸਰ)
ੳ. ਅਜਮੇਰ ਸਿੰਘ ਔਲਖ ਦੀ ਨਾਟ-ਰਚਨਾ (ਆਲੋਚਨਾ)
ਅ. ਸਮਕਾਲੀ ਪੰਜਾਬੀ ਨਾਟਕ ਵਿਚ ਨਾਰੀ ਸਰੋਕਾਰ (ਆਲੋਚਨਾ)
ੲ. ਚਿੱਤ ਚੇਤਨਾ (ਕਾਵਿ-ਸੰਗ੍ਰਹਿ)
ਸ. ਅਮਰ ਕੋਮਲ ਰਚਿਤ ਓਪੇਰਾ-ਸੰਗ੍ਰਹਿ ਚੌਮੁਖੀਆ: ਮੂਲ ਪਾਠ ਅਤੇ ਪਾਠਮੂਲਕ ਅਧਿਐਨ
ਹ. ਮਾਰਕਸਵਾਦ ਅਤੇ ਸਾਹਿਤ ਆਲੋਚਨਾ (ਅਨੁਵਾਦ)
ਕ. ਸਤਵਿੰਦਰ ਬੇਗੋਵਾਲੀਆ ਦਾ ਨਾਟ-ਜਗਤ (ਸੰਪਾਦਨ)
ਖ. ਪ੍ਰਕਾਰਜੀ ਪੰਜਾਬੀ ਭਾਸ਼ਾ ਸਿਧਾਂਤਕ ਅਤੇ ਵਿਹਾਰਕ ਅਧਿਐਨ
ਮੁਖੀ, ਪੰਜਾਬੀ ਵਿਭਾਗ