Bachelor’s Degree in any faculty with 50% marks in aggregate or 45% marks in the subject concerned or equivalent examinations.
ਕੋਰਸ ਆਊਟਕਮ (Course Outcome)
ਯੂ.ਜੀ./ਪੀ.ਜੀ. ਪੱਧਰ ਦੇ ਕੋਰਸ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਆਲੋਚਨਾਤਮਕ ਵਿਸ਼ਲੇਸ਼ਣ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹਨਾਂ ਕੋਰਸਾਂ ਦੀ ਆਊਟਕਮ ਦਾ ਚਿਹਰਾ ਮੁਹਰਾ ਹੇਠ ਲਿਖੇ ਅਨੁਸਾਰ ਹੈ:
CO1.ਉੱਚ ਭਾਸ਼ਾਈ ਮੁਹਾਰਤ (Advanced Language Proficiency)
ਵਿਦਿਆਰਥੀ ਸਾਹਿਤਕ ਅਤੇ ਅਕਾਦਮਿਕ ਪੱਧਰਾਂ ਉੱਤੇ ਪੰਜਾਬੀ ਭਾਸ਼ਾ ਉੱਤੇ ਮਜ਼ਬੂਤ ਪਕੜ ਵਿਕਸਤ ਕਰਨ ਦੇ ਸਮਰੱਥ ਹੋਣਗੇ।
CO2. ਸਾਹਿਤਕ ਵਿਸ਼ਲੇਸ਼ਣੀ ਹੁਨਰ (Literary Analysis Skills)
ਵਿਦਿਆਰਥੀ ਵੱਖ-ਵੱਖ ਕਾਲ ਦੇ ਪੰਜਾਬੀ ਸਾਹਿਤਕ ਪਾਠਾਂ ਦਾ ਵੰਨਗੀ ਅਨੁਸਾਰ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਦੀ ਯੋਗਤਾ ਪ੍ਰਾਪਤ ਕਰ ਸਕਣਗੇ।
CO3. ਸਭਿਆਚਾਰਕ ਅਤੇ ਇਤਿਹਾਸਕ ਸਮਝ (Cultural and Historical Understanding)
ਪੰਜਾਬੀ ਸਾਹਿਤ ’ਤੇ ਅਧਾਰਿਤ ਕੋਰਸ ਪੰਜਾਬ ਦੀਆਂ ਸਭਿਆਚਾਰਕ, ਇਤਿਹਾਸਕ ਅਤੇ ਦਾਰਸ਼ਨਿਕ ਪਰੰਪਰਾਵਾਂ ਦੀ ਸਮਝ ਨੂੰ ਵਿਕਸਿਤ ਕਰਨਗੇ।
CO4. ਖੋਜ ਵਿਧੀ (Research Methodology)
ਵਿਦਿਆਰਥੀ ਸਾਹਿਤਕ ਖੋਜ ਵਿਧੀਆਂ ਨਾਲ ਜਾਣੂ ਹੋ ਕੇ, ਪੰਜਾਬੀ ਵਿਚ ਉਪਾਧੀ ਸਾਪੇਖ (ਪੀਐੱਚ.ਡੀ) ਅਤੇ ਉਪਾਧੀ ਨਿਰਪੇਖ (ਮੌਲਿਕ ਖੋਜ) ਪੱਧਰ ਦਾ ਅਧਿਐਨ ਕਰਨ ਦੇ ਸਮਰੱਥ ਹੋ ਸਕਣਗੇ।
CO5. ਰਚਨਾਤਮਕ ਲੇਖਣ (Creative Writing)
ਵਿਦਿਆਰਥੀ ਪੇਸ਼ਾਵਰ ਅਤੇ ਅਕਾਦਮਿਕ ਪੱਧਰ ’ਤੇ ਪੰਜਾਬੀ ਵਿਚ ਲੇਖ, ਖੋਜ-ਪੱਤਰ ਅਤੇ ਸਮੀਖਿਆ ਆਦਿ ਲਿਖਣ ਦੇ ਕਾਬਿਲ ਹੋ ਸਕਣਗੇ।
CO6. ਅਨੁਵਾਦ ਅਤੇ ਵਿਆਖਿਆ (Translation and Interpretation)
ਵਿਦਿਆਰਥੀ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਲਿਖਤਾਂ ਨੂੰ ਅਨੁਵਾਦ ਕਰਨ ਦੇ ਨਾਲ-ਨਾਲ ਅਰਥਾਂ ਦੀ ਵਿਆਖਿਆ ਬਹੁਪੱਖੀ ਸੰਦਰਭਾਂ ਵਿਚ ਕਰਨ ਦਾ ਹੁਨਰ ਵਿਕਸਤ ਕਰ ਸਕਦੇ ਹਨ।
CO7. ਕਿੱਤਾਮੁਖੀ ਤਿਆਰੀ (Career Readiness)
ਵਿਦਿਆਰਥੀ ਅਕਾਦਮਿਕ ਅਤੇ ਪੇਸ਼ਾਵਰ ਲੋੜਾਂ ਅਨੁਸਾਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਗਿਆਨ ਹਾਸਲ ਕਰਕੇ ਨਿਮਨਲਿਖਤ ਖੇਤਰਾਂ ਵਿਚ ਕੈਰੀਅਰ ਬਣਾਉਣ ਲਈ ਤਿਆਰ ਹੋ ਸਕਣਗੇ:
(ੳ) ਸਿੱਖਿਆ
(ਅ) ਮੀਡੀਆ
(ੲ) ਪ੍ਰਕਾਸ਼ਨ
(ਸ) ਸਾਹਿਤ-ਸਭਿਆਚਾਰਕ ਸੰਭਾਲ
(ਹ) ਜਨਤਕ ਸੇਵਾਵਾਂ
(ਕ) ਸਰਕਾਰੀ/ਪ੍ਰਾਈਵੇਟ ਨੌਕਰੀਆਂ
(ਖ) ਆਈ.ਏ.ਐੱਸ./ਪੀ.ਸੀ.ਐੱਸ ਅਤੇ ਹੋਰ ਉੱਚ ਪੱਧਰੀ ਪ੍ਰਸ਼ਾਸਨਿਕ ਸੇਵਾਵਾਂ ਆਦਿ।