Educational trip to Harike Wetland

ਡੀ. ਏ. ਵੀ. ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਵਿੱਚ ਸਥਾਪਿਤ ਪੰਜਾਬੀ ਸਾਹਿਤ ਸਭਾ ਮੰਚ ਅਤੇ ਐਨ.ਐਸ.ਐਸ. ਵੱਲੋਂ ਵਿਦਿਅਕ ਅਤੇ ਇਤਿਹਾਸਿਕ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਹ ਟ੍ਰਿਪ ਹਰੀ ਕੇ ਪੱਤਣ ਅਤੇ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ। ਇਸ ਦੀ ਨੁਮਾਇੰਦਗੀ ਪੰਜਾਬੀ ਵਿਭਾਗ ਦੇ ਉੱਪ ਮੁਖੀ ਪ੍ਰੋ. ਸੁਖਦੇਵ ਸਿੰਘ ਰੰਧਾਵਾ, ਐਨ. ਐਸ. ਐਸ ਦੇ ਕੋ ਆਰਡੀਨੇਟਰ ਅਤੇ ਪੰਜਾਬੀ ਵਿਭਾਗ ਦੇ ਪ੍ਰੋ ਐਸ. ਕੇ.ਮਿੱਡਾ ਅਤੇ ਸਾਹਿਤ ਸਭਾ ਇੰਚਾਰਜ ਡਾ. ਕਿਰਨਦੀਪ ਕੌਰ ਵੱਲੋਂ ਕੀਤੀ ਗਈ।
ਇਸ ਮੌਕੇ ‘ਤੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਨੇ ਵਿਦਿਆ ਅਤੇ ਹੋਰ ਕਾਲਜੀ ਗਤੀਵਿਧੀਆਂ ਦੇ ਨਾਲ ਨਾਲ ਵਿਦਿਆਰਥੀਆਂ ਲਈ ਉਲੀਕੇ ਜਾਂਦੇ ਟ੍ਰਿਪ ਦੀ ਜ਼ਰੂਰਤ ਨੂੰ ਵੀ ਦੱਸਿਆ। ਉਹਨਾਂ ਆਪਣੀਆਂ ਸ਼ੁੱਭ ਇੱਛਾਵਾਂ ਨਾਲ ਇਸ ਟ੍ਰਿਪ ਨੂੰ ਰਵਾਨਾ ਕੀਤਾ। ਵਿਭਾਗ ਦੇ ਮੁਖੀ ਡਾ.ਅਸੋਕ ਕੁਮਾਰ ਖੁਰਾਣਾ ਜੀ ਨੇ ਇਸ ਟ੍ਰਿਪ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਟ੍ਰਿਪ ਵਿਦਿਆਰਥੀਆਂ ਲਈ ਲਾਹੇਵੰਦ ਰਹੇਗਾ।
ਵਿਭਾਗ ਦੇ ਪ੍ਰੋ ਬਲਵਿੰਦਰ ਸਿੰਘ ਨੰਦੜਾ, ਡਾ. ਦਵਿੰਦਰ ਕੁਮਾਰ ਮੰਡ, ਪ੍ਰੋਫ਼ੈਸਰ ਮਨਜੀਤ ਸਿੰਘ, ਡਾ. ਗੁਰਜੀਤ ਕੌਰ ਵੀ ਨਾਲ ਸਨ। ਵਿਦਿਆਰਥੀਆਂ ਦਾ ਟ੍ਰਿਪ ਪਹਿਲਾਂ ਹਰੀ ਕੇ ਪੱਤਣ ਜਿੱਥੇ ਉਹਨਾਂ ਸਤਲੁਜ ਅਤੇ ਬਿਆਸ ਦੇ ਸੰਗਮ ਨੂੰ ਨਿਹਾਰਿਆ। ਇਸ ਤੋਂ ਬਾਅਦ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ ਗਏ। ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੰਗਰ ਛਕਿਆ। ਵਿਦਿਆਰਥੀਆਂ ਲਈ ਇਹ ਟ੍ਰਿਪ ਇੱਕ ਨਵਾਂ ਤਜ਼ਰਬਾ ਸੀ ਜਿੱਥੇ ਉਹਨਾਂ ਖੂਬ ਆਨੰਦ ਲਿਆ।

Archives