ਭਾਸ਼ਾ ਵਹਿੰਦਾ ਦਰਿਆ

ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਸੁਸਾਇਟੀ ਘੁਮਾਣ, ਗੁਰਦਾਸਪੁਰ ਵਲੋਂ ਡੀ. ਏ. ਵੀ. ਕਾਲਜ ਜਲੰਧਰ ਦੇ ਵਿਹੜੇ ਵਿਚ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਜੀ ਦੀ ਸਰਪ੍ਸਤੀ ਹੇਠ ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਮੰਚਨ ਕੀਤਾ ਗਿਆ| ਇਸ ਨਾਟਕ ਦੇ ਨਿਰਦੇਸ਼ਕ ਅਤੇ ਅਦਾਕਾਰ ਪਿ੍ਤਪਾਲ ਸਿੰਘ ਜੀ ਸਨ| ਪਿੱਠਵਰਤੀ ਸੰਗੀਤ ਰਵਿੰਦਰ ਕੌਰ ਵਲੋਂ ਦਿੱਤਾ ਗਿਆ| ਇਹਨਾਂ ਅਦਾਕਾਰਾਂ ਦੁਆਰਾ ਇਸ ਲਘੂ ਨਾਟਕ ਦਾ ਮੰਚਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ| ਪਿ੍ਤਪਾਲ ਸਿੰਘ ਜੀ ਨੇ ਇਸ ਨਾਟਕ ਅਤੇ ਆਪਣੀ ਅਦਾਕਾਰੀ ਦੇ ਜ਼ਰੀਏ ਪੰਜਾਬੀ ਭਾਸ਼ਾ ਦੀ ਬਦਲਦੀ ਜਾਂਦੀ ਨੁਹਾਰ, ਪੰਜਾਬ ਦੇ ਇਤਿਹਾਸਕ ਹਾਲਾਤ, ਪੰਜਾਬ ਦਾ ਅੱਜ ਅਤੇ ਪੰਜਾਬੀਆਂ ਦਾ ਬਾਹਰਲੇ ਮੁਲਕਾਂ ਵਿਚ ਜਾ ਕੇ ਵਸਣ ਦਾ ਰੂਝਾਣ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ|ਵਿਦਿਆਰਥੀਆਂ ਵਲੋਂ ਇਸ ਨਾਟਕ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ| ਕਾਲਜ ਦੇ ਸੰਪੂਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਨਾਟਕ ਦਾ ਖੂਬ ਆਨੰਦ ਮਾਣਿਆ|ਵਿਭਾਗ ਦੇ ਮੁਖੀ ਡਾ. ਅਸ਼ੋਕ ਕੁਮਾਰ ਖੁਰਾਣਾ ਜੀ ਨੇ ਕਿਹਾ ਕਿ ਜੇਕਰ ਅਜਿਹੇ ਸੁਨੇਹੇ ਨੁੱਕੜ ਨਾਟਕਾਂ ਦੇ ਜ਼ਰੀਏ ਥਾਂ ਥਾਂ ਤੇ ਜਾ ਕੇ ਦਿੱਤੇ ਜਾਂਦੇ ਰਹਿਣਗੇ ਤਾਂ ਪੰਜਾਬ ਦਾ ਨੌਜਵਾਨ ਵਰਗ ਆਪਣੇ ਰਾਜ ਅਤੇ ਭਾਸ਼ਾ ਪ੍ਤੀ ਚੇਤੰਨ ਰਹੇਗਾ|ਵਿਭਾਗ ਦੇ ਪੋ੍ਫੈਸਰ ਡਾ. ਸਾਹਿਬ ਸਿੰਘ ਜੀ ਵਲੋਂ ਨਾਟਕ ਅਤੇ ਅਦਾਕਾਰੀ ਦੇ ਖੇਤਰ ਵਿੱਚ ਪਿ੍ਤਪਾਲ ਸਿੰਘ ਜੀ ਦੇ ਯੋਗਦਾਨ ਉੱਪਰ ਝਾਤ ਪਵਾਈ ਗਈ| ਸਾਹਿਤ ਸਭਾ ਦੀ ਸੰਚਾਲਕ ਡਾ. ਕਿਰਨਦੀਪ ਕੌਰ ਨੇ ਪੂਰੀ ਨਾਟ ਮੰਡਲੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੌਜਵਾਨ ਵਰਗ ਆਪਣੀਆਂ ਜੜ੍ਹਾਂ ਤੋਂ ਕਦੇ ਵੀ ਨਹੀਂ ਟੁੱਟੇਗਾ ਬੱਸ ਉਹਨਾਂ ਨੂੰ ਚੇਤੰਨ ਕਰਨ ਲਈ ਅਜਿਹੇ ਯਤਨਾਂ ਦੀ ਲੋੜ ਜ਼ਰੂਰੀ ਹੈ| ਇਸ ਸਮੇਂ ਸੰਪੂਰਨ ਪੰਜਾਬੀ ਵਿਭਾਗ ਦੇ ਪੋ੍ਫੈਸਰ ਉੱਪ ਮੁਖੀ ਪੋ੍. ਸੁਖਦੇਵ ਸਿੰਘ, ਪੋ੍. ਬਲਵਿੰਦਰ ਸਿੰਘ ਨੰਦੜਾ, ਡਾ. ਦਵਿੰਦਰ ਮੰਡ, ਪੋ੍. ਐਸ. ਕੇ. ਮਿੱਡਾ, ਪੋ੍.ਰਾਜਨ ਸ਼ਰਮਾ, ਡਾ. ਕੰਵਲਜੀਤ ਸਿੰਘ, ਪੋ੍. ਮਨਜੀਤ ਸਿੰਘ, ਪੋ੍, ਰਾਜਕਿਰਪਾਲ ਸਿੰਘ, ਪੋ੍. ਗੁਰਜੀਤ ਕੌਰ, ਪੋ੍. ਮਨਪੀ੍ਤ ਕੌਰ, ਪੋ੍. ਪਵਨਦੀਪ ਕੌਰ, ਪੋ੍. ਮਨਪੀ੍ਤ ਦੁੱਗਲ, ਪੋ੍. ਮੀਨੂ ਮੁਸਕਾਨ, ਪੋ੍. ਕਿਰਨਦੀਪ ਕੌਰ ਹਾਜ਼ਰ ਸਨ|

Archives