ਡੀ ਏ ਵੀ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤ ਸਭਾ ਮੰਚ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਉਰੋ ਦੇ ਸਹਿਯੋਗ ਨਾਲ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਮੇਲੇ ਨੂੰ ਆਯੋਜਿਤ ਕਰਨ ਦਾ ਮੂਲ ਮਕਸਦ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਿਤਾਬਾਂ ਪ੍ਤੀ ਦਿਲਚਸਪੀ ਪੈਦਾ ਕਰਨਾ ਸੀ । ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਨੇ ਪੁਸਤਕ ਮੇਲੇ ਵਿੱਚ ਸ਼ਿਰਕਤ ਕਰਦਿਆਂ ਸਾਹਿਤ ਸਭਾ ਮੰਚ ਵੱਲੋਂ ਕੀਤੇ ਇਸ ਵਿਸ਼ੇਸ਼ ਤਰ੍ਹਾਂ ਦੇ ਆਯੋਜਨ ਦੀ ਸਰਾਹਨਾ ਕੀਤੀ। ਉਹਨਾਂ ਕਿਹਾ ਕਿ ਕਿਤਾਬਾਂ ਸਾਡੀਆਂ ਉਹ ਦੋਸਤ ਹਨ ਜਿਹੜੀਆਂ ਸਾਨੂੰ ਸਿੱਧੇ ਰਾਹ ਪਾਉਂਦੀਆਂ ਹਨ। ਵਿਦਿਆਰਥੀਆਂ ਨੇ ਜੇਕਰ ਜੀਵਨ ਪ੍ਤੀ ਸੇਧ ਲੈਣੀ ਹੈ ਤਾਂ ਉਹ ਕਿਤਾਬਾਂ ਨੂੰ ਆਪਣੀਆਂ ਦੋਸਤ ਬਨਾਉਣ। ਜਿੰਦਗੀ ਵਿੱਚ ਅੱਗੇ ਵੱਧਣ ਲਈ ਇਹ ਸਹਾਈ ਹੁੰਦੀਆਂ ਹਨ। ਇਸ ਵੇਲੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਸ਼ੋਕ ਕੁਮਾਰ ਖੁਰਾਣਾ ਅਤੇ ਬਾਕੀ ਸਾਰੇ ਪ੍ਰੋਫੈਸਰ ਸਾਹਿਬਾਨ ਹਾਜ਼ਰ ਸਨ। ਕਾਲਜ ਦੇ ਬਾਕੀ ਵਿਭਾਗਾਂ ਵੱਲੋਂ ਵੀ ਇਸ ਪੁਸਤਕ ਮੇਲੇ ਦਾ ਦੌਰਾ ਕੀਤਾ ਗਿਆ। ਸਾਰੇ ਪੋ੍ਫੈਸਰ ਸਾਹਿਬਾਨ ਵੱਲੋਂ ਆਪਣੇ ਆਪਣੇ ਵਿਸ਼ੇ ਅਤੇ ਦਿਲਚਸਪੀ ਆਧਾਰਿਤ ਕਿਤਾਬਾਂ ਖਰੀਦੀਆਂ ਗਈਆਂ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ।
