ਡੀ. ਏ. ਵੀ. ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤ ਸਭਾ ਮੰਚ ਵੱਲੋਂ ਮਿਤੀ : 21-10-2022 ਨੂੰ ਆ ਰਹੇ ਦਿਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਅਪਾਹਿਜ ਆਸ਼ਰਮ ਵਿੱਚ ‘ਦਿਵਾਲੀ ਸਾਂਝ ਦੀ’ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇੱਕਠੀਆਂ ਕੀਤੀਆਂ ਗਈਆਂ ਜ਼ਰੂਰਤ ਦੀਆਂ ਵਸਤਾਂ ਆਸ਼ਰਮ ਦੇ ਜ਼ਰੂਰਤਮੰਦਾਂ ਵਿੱਚ ਵੰਡੀਆਂ ਗਈਆਂ।
ਵਿਦਿਆਰਥੀਆਂ ਲਈ ਇਹ ਇੱਕ ਨਵਾਂ ਤਜਰਬਾ ਸੀ। ਇਸ ਨਾਲ ਉਹਨਾਂ ਨੂੰ ਕੁਝ ਵੱਖਰਾ ਸਿੱਖਣ ਦਾ ਵੀ ਮੌਕਾ ਮਿਲਿਆ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਨੇ ਇਸ ਵੱਖਰੇ ਢੰਗ ਨਾਲ ਮਨਾਈ ਜਾ ਰਹੀ ਦਿਵਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤ ਸਭਾ ਮੰਚ ਦੇ ਸੰਚਾਲਕ ਡਾ. ਕਿਰਨਦੀਪ ਕੌਰ ਵਲੋਂ ਕੀਤਾ ਅਜਿਹਾ ਯਤਨ ਨਿਸਚਿਤ ਰੂਪ ਵਿੱਚ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਸਾਬਿਤ ਹੋਵੇਗਾ ਅਤੇ ਇਸ ਢੰਗ ਨਾਲ ਮਨਾਈ ਜਾ ਰਹੀ ਦਿਵਾਲੀ ਲਈ ਪੂਰਾ ਵਿਭਾਗ ਵਧਾਈ ਦਾ ਪਾਤਰ ਹੈ। ਉਹਨਾਂ ਕਿਹਾ ਕਿ ਸਮਾਜ ਵਿੱਚ ਰਹਿੰਦਿਆਂ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਅਜਿਹੇ ਕਦਮ ਜਰੂਰ ਚੁੱਕਣੇ ਚਾਹੀਦੇ ਹਨ। ਅਪਾਹਿਜ ਆਸ਼ਰਮ ਵਿਖੇ ਕਾਲਜ ਦੇ ਵਿਦਿਆਰਥੀਆਂ ਨੇ ਕਈ ਬਜ਼ੁਰਗ ਔਰਤਾਂ ਅਤੇ ਮਰਦਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ ਜਾਣਿਆ।ਵਿਦਿਆਰਥੀਆਂ ਨੇ ਕਾਫੀ ਸਮਾਂ ਅਪਾਹਿਜ ਆਸ਼ਰਮ ਵਿਖੇ ਬਿਤਾਇਆ ਅਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।