ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਸੈਸ਼ਨ 2022-23 ਦਾ ਪਹਿਲਾ ਪੋ੍ਗਰਾਮ

ਡੀ. ਏ. ਵੀ. ਕਾਲਜ, ਜਲੰਧਰ ਵਿਚ ਪੋਸਟ ਗੈ੍ਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਸੈਸ਼ਨ 2022-23 ਦਾ ਪਹਿਲਾ ਪੋ੍ਗਰਾਮ ਸਾਹਿਤਿਕ ਮਿਲਣੀ ਰੱਖਿਆ ਗਿਆ।
ਜਿਸ ਵਿਚ ਬੀ.ਏ. ਅਤੇ ਐਮ.ਏ. ਦੇ ਨਵੇਂ ਭਰਤੀ ਵਿਦਿਆਰਥੀਆਂ ਨੂੰ ਕਾਲਜ ਅਤੇ ਕਾਲਜ ਦੀ ਲਾਇਬਰੇਰੀ ਦੀ ਫੇਰੀ ਲਗਵਾਈ ਗਈ। ਲਾਇਬਰੇਰੀਅਨ ਸ਼ਵੇਤਾ ਜੀ ਨੇ ਵਿਦਿਆਰਥੀਆਂ ਨੂੰ ਡੀਜੀਟਲ ਲਾਇਬਰੇਰੀ ਅਤੇ ਲਾਇਬਰੇਰੀ ਦੀ ਵਰਤੋਂ ਸੰਬੰਧੀ ਖੁੱਲ੍ਹ ਕੇ ਚਾਨਣਾ ਪਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਵਿਭਾਗੀ ਅਧਿਆਪਕਾਂ ਦੇ ਰੂ ਬ ਰੂ ਕੀਤਾ ਗਿਆ।
ਪੋ੍ਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਪੋ੍. ਸਲਿਲ ਕੁਮਾਰ ਉੱਪਲ ਜੀ ਨੇ ਨਵੇਂ ਭਰਤੀ ਵਿਦਿਆਰਥੀਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਵਿਭਾਗ ਦੇ ਮੁੱਖੀ ਡਾ. ਅਸ਼ੋਕ ਕੁਮਾਰ ਖੁਰਾਨਾ ਨੇ ਪ੍ਰਿੰਸੀਪਲ ਦਾ ਸਵਾਗਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਅਹਿਮੀਅਤ ਅਤੇ ਆਪਣੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਵਾਲੇ ਲਈ ਮਿਲਦੇ ਰੋਜਗਾਰ ਦੇ ਸਾਧਨਾ ਤੋਂ ਜਾਣੂ ਕਰਵਾਇਆ।ਪੋ੍. ਦਵਿੰਦਰ ਮੰਡ ਨੇ ਬੱਚਿਆਂ ਨਾਲ ਆਪਣੀਆਂ ਲਿਖਤਾਂ, ਸਾਹਿਤ ਪ੍ਰਤੀ ਉਹਨਾਂ ਦੀ ਚੇਟਕ ਅਤੇ ਉਸ ਚੇਟਕ ਨੂੰ ਉਹਨਾਂ ਕਿਵੇ ਨਿਖਾਰਿਆ ਬਾਰੇ ਗੱਲਬਾਤ ਕੀਤੀ। ਪੋ੍. ਬਲਵਿੰਦਰ ਸਿੰਘ ਨੰਦੜਾ ਨੇ ਆਪਣੇ ਵਿਚਾਰਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਪਿ੍ੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਪੋ੍. ਸੁਖਦੇਵ ਸਿੰਘ ਰੰਧਾਵਾ, ਪੋ੍. ਐਸ. ਕੇ. ਮਿੱਢਾ, ਪੋ੍. ਰਾਜਨ, ਪੋ੍. ਕੰਵਲਜੀਤ, ਪੋ੍. ਮਨਜੀਤ ਸਿੰਘ ਜੀ ਨੇ ਸਾਹਿਤ ਦੀ ਜੀਵਨ ਪ੍ਰਤੀ ਦੇਣ ਬਾਰੇ ਗੱਲਬਾਤ ਕੀਤੀ।ਡਾ. ਸਾਹਿਬ ਸਿੰਘ, ਡਾ. ਰਾਜਕਿਰਪਾਲ ਸਿੰਘ ਅਤੇ ਡਾ. ਗੁਰਜੀਤ ਕੌਰ ਨੇ ਪੰਜਾਬੀ ਭਾਸ਼ਾ ਦੀ ਪੰਜਾਬ ਵਿਚਲੀ ਹਾਲਤ ਅਤੇ ਸਥਿਤੀ ਉੱਪਰ ਗੱਲ ਕੀਤੀ।ਪੋ੍. ਮਨਪ੍ਰੀਤ ਕੌਰ, ਪੋ੍. ਪਵਨਦੀਪ ਕੌਰ, ਪੋ੍. ਮਨਪ੍ਰੀਤ, ਪੋ੍. ਕਿਰਨਦੀਪ, ਪੋ੍. ਮੀਨੂੰ ਮੁਸਕਾਨ ਵੀ ਇਸ ਪੋ੍ਗਰਾਮ ਵਿਚ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਵਿਦਿਆਰਥੀਆਂ ਦੇ ਸਾਹਮਣੇ ਰੱਖੇ। ਮੰਚ ਦਾ ਸੰਚਾਲਨ ਸਾਹਿਤ ਸਭਾ ਦੀ ਇੰਚਾਰਜ ਡਾ. ਕਿਰਨਦੀਪ ਕੌਰ ਨੇ ਕੀਤਾ ਅਤੇ ਪੋ੍ਗਰਾਮ ਵਿਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜੇ ਰਹਿਣ ਲਈ ਕਿਹਾ।

Archives