Dr. B. R. Ambedkar’s 131th birthday celebrated

ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਯਤਨਾਂ ਸਦਕਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131 ਵਾਂ ਜਨਮਦਿਨ ਮਨਾਇਆ ਗਿਆ ।ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਸਲਿਲ ਕੁਮਾਰ ਉੱਪਲ਼ ਵੱਲੋਂ ਬਾਬਾ ਸਾਹਿਬ ਦੇ ਜਨਮ ਦੀ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਉਹਨਾਂ ਦੀ ਸੋਚ ‘ਤੇ ਪਹਿਰਾ ਦੇਣ ਲਈ ਜ਼ੋਰ ਦਿੱਤਾ ।
ਪ੍ਰੋਗਰਾਮ ਕੋ-ਆਰਡੀਨੇਟਰ ਪ੍ਰੋ.ਐੱਸ. ਕੇ ਮਿੱਢਾ ਵੱਲੋਂ ਮੁੱਖ ਵਕਤਾ ਡਾ. ਦਿਨੇਸ਼ ਅਰੋੜਾ ਦਾ ਸਵਾਗਤ ਕਰਦਿਆਂ ਡਾ.ਅੰਬੇਡਕਰ ਜੀ ਨੂੰ ਉੱਚ ਕੋਟੀ ਦੇ ਵਿਦਵਾਨ,ਕਾਨੂੰਨਦਾਨ ਅਤੇ ਫ਼ਿਲਾਸਫ਼ਰ ਦੱਸਦਿਆਂ ਸੱਚੇ-ਸੁੱਚੇ ਦੇਸ਼ ਭਗਤ ਤੇ ਹਰ ਵਰਗ ਦੇ ਗਰੀਬਾਂ ਦੇ ਮਸੀਹੇ ਹੋਣ ਲਈ ਸਾਨੂੰ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਾ ਚਾਹੀਦਾ ਹੈ ।ਡਾ.ਦਿਨੇਸ਼ ਅਰੋੜਾ ਜੀ ਨੇ ਆਪਣੇ ਸੰਬੋਧਨ ਰਾਹੀਂ ਉਹਨਾਂ ਦੇ ਪਰਿਵਾਰ ਦਾ ,ਉਸ ਵੇਲੇ ਦੀਆਂ ਮਨੁੱਖਤਾ ਲਈ ਘਾਤਕ ਰਿਵਾਇਤਾਂ ਜਿਵੇਂ ਛੂਤ-ਛਾਤ,ਊਚ-ਨੀਚ ਤੇ ਭੇਦ-ਭਾਵ ਆਦਿ ਹਾਲਾਤਾਂ ਦਾ ਜ਼ਿਕਰ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ  ਕਿ ਬਾਬਾ ਸਾਹਿਬ ਜੀ ਨੇ ਉਹਨਾਂ ਹਾਲਾਤਾਂ ਵਿੱਚੋਂ ਜੋ ਵਿੱਦਿਆ ਦੀ ਦਿਸ਼ਾ  ਅਪਣਾਈ ਉਸ ਤੋਂ ਸਾਨੂੰ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ ।
ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗਿੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਹਰ ਇੱਕ ਨੂੰ ਡਾ. ਅੰਬੇਡਕਰ ਜੀ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਆਪਣੀ ਸਵੈ-ਪੜਚੋਲ ਕਰਦਿਆਂ ਸਮਾਜ ਪ੍ਰਤਿ ਸਮਾਨਤਾ ਤੇ ਸੰਵੇਦਨਸ਼ੀਲਤਾ ਕਾਇਮ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ ।ਪ੍ਰੋਗਰਾਮ ਅਫ਼ਸਰ ਡਾ.ਸਾਹਿਬ ਸਿੰਘ ਨੇ ਜਿੱਥੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਉੱਥੇ ਡਾ.ਅੰਬੇਡਕਰ ਜੀ ਦੇ ਵਿਚਾਰਾਂ ਦਾ ਜ਼ਿਕਰ ਕਰਕੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ । ਪ੍ਰੋਗਰਾਮ ਅਫ਼ਸਰ ਡਾ. ਗੁਰਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।

Archives